ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿੱਚ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਅਪਰਾਜਿਤਾ ਜੋਸ਼ੀ ਵਲੋਂ ਹੈੱਡ ਪੋਸਟ ਆਫਿਸ, ਹੁਸ਼ਿਆਰਪੁਰ ਵਿਖੇ ਅੰਤਰਰਾਸ਼ਟਰੀ ਖੂਨਦਾਨ ਦਿਵਸ ਦੇ ਮੌਕੇ ’ਤੇ ਖੁਨਦਾਨ ਕੈਪ ਦਾ ਆਯੋਜਨ ਕੀਤਾ ਗਿਆ। ਇਹ ਖੂਨਦਾਨ ਕੈਪ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦੌਰਾਨ ਹੈੱਡ ਪੋਸਟ ਆਫਿਸ ਦੇ ਕਰਮਚਾਰੀਆਂ ਵਲੋਂ ਖੂਨਦਾਨ ਕੀਤਾ ਗਿਆ ਅਤੇ ਸੀਨੀਅਰ ਪੋਸਟ ਮਾਸਟਰ ਸੰਦੀਪ ਕੁਮਾਰ ਸ਼ੋਰਏ ਨੇ ਵੀ ਖੂਨਦਾਨ ਕੀਤਾ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਸਾਰੇ ਆਏ ਹੋਏ ਲੋਕਾਂ ਅਤੇ ਕਰਮਚਾਰੀਆਂ ਜਿਨਾਂ ਵਲੋਂ ਖੂਨਦਾਨ ਕੀਤਾ ਗਿਆ, ਨੂੰ ਖੂਨਦਾਨ ਦੇ ਲਾਭਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਦੱਸਿਆ ਗਿਆ ਕਿ ਖੂਨਦਾਨ ਹਰ ਇੱਕ ਵਿਅਕਤੀ ਕਰ ਸਕਦਾ ਹੈ। ਸਾਲ 2023 ਦੌਰਾਨ ਵਿਸ਼ਵ ਖੂਨਦਾਨੀ ਦਿਵਸ ਮੁਹਿੰਮ ਦਾ ਨਾਅਰਾ ਹੈ – ‘ਖੂਨ ਦਿਓ, ਪਲਾਜ਼ਮਾ ਦਿਓ, ਜੀਵਨ ਸਾਂਝਾ ਕਰੋ, ਅਕਸਰ ਸਾਂਝਾ ਕਰੋ’ ਇਹ ਉਹਨਾਂ ਮਰੀਜ਼ਾਂ ’ਤੇ ਕੇਂਦ੍ਰਤ ਕਰਦਾ ਹੈ ਜਿਨ੍ਹਾਂ ਨੂੰ ਜੀਵਨ ਭਰ ਲਈ ਟਰਾਂਸਫਿਊਜ਼ਨ ਸਹਾਇਤਾ ਦੀ ਲੋੜ ਹੁੰਦੀ ਹੈ ਅਤੇ ਖੂਨ ਜਾਂ ਪਲਾਜ਼ਮਾ ਦਾ ਕੀਮਤੀ ਤੋਹਫ਼ਾ ਦੇ ਕੇ ਹਰੇਕ ਵਿਅਕਤੀ ਦੁਆਰਾ ਨਿਭਾਈ ਜਾਣ ਵਾਲੀ ਭੂਮਿਕਾ ਨੂੰ ਨਿਭਾਅ ਸਕਦਾ ਹੈ। ਇਹ ਖੂਨ ਅਤੇ ਖੂਨ ਦੇ ਉਤਪਾਦਾਂ ਦੀ ਇੱਕ ਸੁਰੱਖਿਅਤ ਅਤੇ ਟਿਕਾਊ ਸਪਲਾਈ ਬਣਾਉਣ ਲਈ ਨਿਯਮਿਤ ਤੌਰ ’ਤੇ ਖੂਨ ਜਾਂ ਪਲਾਜ਼ਮਾ ਦੇਣ ਦੀ ਮਹੱਤਤਾ ਨੂੰ ਵੀ ਉਜਾਗਰ ਕਰਦਾ ਹੈ ਜੋ ਹਮੇਸ਼ਾ ਉਪਲਬਧ ਹੋ ਸਕਦਾ ਹੈ, ਪੂਰੀ ਦੁਨੀਆ ਵਿੱਚ ਸਾਰੇ ਲੋੜਵੰਦ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ।
ਇਸ ਤੋਂ ਇਲਾਵਾ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੁਫਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਮੁਫਤ ਕਾਨੂੰਨੀ ਸਹਾਇਤਾ ਕਿਵੇ ਅਤੇ ਕਿਥੋਂ ਮਿਲ ਸਕਦੀ ਹੈ ਅਤੇ ਨਾਲ ਹੀ ਅਥਾਰਟੀ ਵਲੋਂ ਚਲਾਈਆਂ ਗਈਆਂ ਨਾਲਸਾ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਰਿੰਦਰ ਪਾਲ ਡਿਪਟੀ ਪੋਸਟ ਮਾਸਟਰ, ਐਮ.ਕੇ ਸਿੱਧੂ, ਸਬ ਪੋਸਟ ਮਾਸਟਰ ਨੰਗਲ ਕਲਾਂ, ਸਹਾਇਕ ਪੋਸਟਲ ਅਮਰੀਕ ਸਿੰਘ, ਅਸੀਸਟੈਂਟ ਪੋਸਟਲ, ਰਾਮ ਪਾਲ, ਸੀਨੀਅਰ ਮੈਨਜਰ ਹਿਤੇਸ਼ ਭਗਤ, ਆਈ.ਪੀ.ਪੀ.ਬੀ. ਬੈਂਕ, ਹੁਸ਼ਿਆਰਪੁਰ, ਪੋਸਟਮੈਨ ਹਰਵਿੰਦਰ ਸਿੰਘ ਵਲੋਂ ਖੂਨਦਾਨ ਕੀਤਾ ਗਿਆ।